ਐਸਿਡਿਟੀ ਇੱਕ ਆਮ ਪਚਣ ਸੰਬੰਦੀ ਸਮਸਿਆ ਹੈ ਜੋ ਉਦੋਂ ਹੁੰਦੀ ਹੈ ਜਦੋਂ ਪੇਟ ਵਿੱਚ ਐਸਿਡ ਦੀ ਮਾਤਰਾ
ਵੱਧ ਜਾਦੀ ਹੈ ਜਾਂ ਉਹ ਭੋਜਨ ਨਲੀ (Food Pipe) ਵੱਲ ਵਾਪਸ ਆਉਣ ਲੱਗਦਾ ਹੈ। ਇਹ ਸਮੱਸਿਆ
ਹਰ ਉਮਰ ਦੇ ਲੋਕਾ ਵਿੱਚ ਦੇਖੀ ਜਾ ਸਕਦੀ ਹੈ ਅਤੇ ਸਮੇਂ ਸਿਰ ਧਿਆਨ ਨਾ ਦੇਣ ‘ਤੇ ਗੰਭੀਰ
ਪਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ।
Contents
ਐਸਿਡਿਟੀ ਦੇ ਮੁੱਖ ਕਾਰਨ
- ਬਹੁੱਤ ਜ਼ਿਆਦਾ ਮਸਾਲੇਦਾਰ ਅਤੇ ਤਲਿਆ ਹੋਇਆ ਭੋਜਨ ਖਾਣਾ
- ਅਨਿਯਮਤ ਖਾਣ-ਪੀਣ ਦੀਆਂ ਆਦਤਾ
- ਚਾਹ, ਕੌਫੀ ਅਤੇ ਕੋਲਡ ਡ੍ਰਿੰਕ੍ਸ ਦਾ ਵੱਧ ਸੇਵਨ
- ਤਣਾਅ (Stress) ਅਤੇ ਸਚੰਤਾ
- ਧੂਮਰਪਾਨ ਅਤੇ ਸ਼ਰਾਬ ਦੀ ਵਰਤੋਂ
- ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਜਾਣਾ
ਐਸਿਡਿਟੀ ਦੇ ਲੱਛਣ
- ਛਾਤੀ ਵਿੱਚ ਜਲਨ (Heartburn)
- ਖੱਟੇ ਡਕਾਰ ਆਉਣੇ
- ਪੇਟ ਵਿੱਚ ਭਾਰਾਪਣ ਜਾਂ ਫੁੱਲਣਾ
- ਗਲੇ ਵਿੱਚ ਜਲਨ ਜਾਂ ਖਟਾਸ ਮਹਿਸੂਸ ਹੋਣਾ
- ਮਤਲੀ ਜਾਂ ਉਲਟੀ ਆਉਣ ਦੀ ਭਾਵਨਾ
- ਖਾਣਾ ਹਜ਼ਮ ਨਾ ਹੋਣਾ
ਕਦੋਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ?
ਜੇਕਰ ਐਸਿਡਿਟੀ ਦੀ ਸਮੱਸਿਆ ਵਾਰ- ਵਾਰ ਹੋਵੇ, ਛਾਤੀ ਵਿੱਚ ਤੀਵਰ ਦਰਦ ਹੋਵੇ, ਨਿਗਲਣ ਵਿੱਚ ਮੁਸ਼ਕਲ
ਆਵੇ ਜਾਂ ਵਜ਼ਨ ਲਗਾਤਾਰ ਘਟ ਰਿਹਾ ਹੋਵੇ ਤਾਂ ਤੁਰੰਤ ਡਾਕ੍ਟਰੀ ਸਲਾਹ ਲਓ।
ਯਾਦ ਰੱਖ
ਐਸਿਡਿਟੀ ਇੱਕ ਆਮ ਸਮੱਸਿਆ ਹੈ, ਪਰ ਇਸਨੂੰ ਨਜ਼ਰਅੰਦਾਜ਼ ਨਹੀ ਕਰਨਾ ਚਾਹੀਦਾ। ਸਹੀ ਖੁਰਾਕ,
ਸਿਹਤਮੰਦ ਜੀਵਨਸ਼ੈਲੀ ਅਤੇ ਸਮੇਂ ਸਿਰ ਇਲਾਜ ਨਾਲ ਇਸ ਤੋਂ ਆਸਾਨੀ ਨਾਲ ਬੱਚਿਆਂ ਜਾ ਸਕਦਾ ਹੈ।
ਹੋਰ ਜਾਣਕਾਰੀ ਲਈ
ਵੇਖੋ: www.drvishavnoorkalra.com/
ਕਾਲ ਕਰੋ: +91-91155-10109






